Skip to main content

ਹੋਰ ਭਾਸ਼ਾਵਾਂ ਵਿੱਚ ਸਮੱਗਰੀ

ਪੰਜਾਬੀ


ਬੇਦਾਅਵਾ

ਵਿੱਤ ਸਕੱਤਰ ਦੇ ਦਫ਼ਤਰ (FSO) ਦੀ ਵੈੱਬਸਾਈਟ ਦੇ ਪੰਜਾਬੀ ਸੰਸਕਰਣ ਵਿੱਚ ਸਿਰਫ਼ ਚੁਣੀ ਗਈ ਉਪਯੋਗੀ ਜਾਣਕਾਰੀ ਸ਼ਾਮਲ ਹੈ। ਤੁਸੀਂ ਸਾਡੀ ਵੈੱਬਸਾਈਟ ਦੀ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਐਕਸੈਸ ਕਰ ਸਕਦੇ ਹੋ।

ਸੁਆਗਤ ਸੁਨੇਹਾ


CHAN Mo-po, Paulਹਾਂਗ ਕਾਂਗ ਇੱਕ ਅੰਤਰਰਾਸ਼ਟਰੀ ਵਿੱਤੀ, ਟਰਾਂਸਪੋਰਟ ਅਤੇ ਵਪਾਰ ਦਾ ਕੇਂਦਰ ਹੈ, ਨਾਲ ਹੀ ਇੱਕ ਅੰਤਰਰਾਸ਼ਟਰੀ ਆਫਸ਼ੋਰ ਰੇਨਮਿਨਬੀ ਵਪਾਰਕ ਕੇਂਦਰ ਅਤੇ ਸੰਪਤੀ ਪ੍ਰਬੰਧਨ ਕੇਂਦਰ ਹੈ। ਅਸੀਂ ਵਿੱਤੀ ਸੇਵਾਵਾਂ, ਵਪਾਰ ਅਤੇ ਵਣਜ, ਲੌਜਿਸਟਿਕਸ ਅਤੇ ਪੇਸ਼ੇਵਰ ਸੇਵਾਵਾਂ ਦੇ ਖੇਤਰ ਵਿੱਚ ਵਿਸ਼ਵ ਪੱਧਰ 'ਤੇ ਉੱਚ ਪ੍ਰਤੀਯੋਗੀ ਹਾਂ। ਸਾਡਾ ਨਿਰਪੱਖ ਅਤੇ ਖੁੱਲ੍ਹਾ ਕਾਰੋਬਾਰੀ ਮਾਹੌਲ, ਉੱਚ ਕੁਸ਼ਲ ਮਾਰਕੀਟ ਅਤੇ ਕਾਨੂੰਨ ਦਾ ਰਾਜ, ਹਾਂਗ ਕਾਂਗ ਵਿੱਚ ਇੱਕ ਉਤੇਜਿਤ ਅਤੇ ਊਰਜਾਵਾਨ ਵਪਾਰਕ ਖੇਤਰ ਦਾ ਮੁੱਖ ਕਾਰਨ ਹੈ। ਅਸੀਂ ਵਿਦੇਸ਼ਾਂ ਅਤੇ ਮੇਨਲੈਂਡ ਤੋਂ ਵੱਡੀ ਗਿਣਤੀ ਵਿੱਚ ਉੱਦਮਾਂ ਅਤੇ ਨਿਵੇਸ਼ਕਾਂ ਨੂੰ ਹਾਂਗ ਕਾਂਗ ਵਿੱਚ ਆ ਕੇ ਵਪਾਰ ਕਰਨ ਲਈ ਆਕਰਸ਼ਿਤ ਕਰ ਰਹੇ ਹਾਂ।ี่

ਹਾਂਗ ਕਾਂਗ ਦੀ ਖੁੱਲੀ ਅਤੇ ਛੋਟੀ ਅਰਥਵਿਵਸਥਾ ਦੁਨੀਆ ਭਰ ਦੇ ਕਰੜੇ ਮੁਕਾਬਲੇ ਦਾ ਸਾਹਮਣਾ ਕਰ ਰਹੀ ਹੈ। ਸਾਨੂੰ "ਇੱਕ ਦੇਸ਼, ਦੋ ਪ੍ਰਣਾਲੀਆਂ" ਦੇ ਵਿਲੱਖਣ ਫਾਇਦਿਆਂ ਦੇ ਨਾਲ-ਨਾਲ ਵਿਸ਼ਵ ਦ੍ਰਿਸ਼ਟੀ ਨਾਲ ਪ੍ਰਤਿਭਾਵਾਂ ਦੀ ਪੂਰੀ ਵਰਤੋਂ ਕਰਨੀ ਚਾਹੀਦੀ ਹੈ, ਤਾਂ ਜੋ ਸਾਡੇ ਰਾਸ਼ਟਰ ਦੇ ਵਿਕਾਸ ਦੁਆਰਾ ਆਏ ਵਿਸ਼ਾਲ ਮੌਕਿਆਂ ਦਾ ਲਾਭ ਉਠਾਇਆ ਜਾ ਸਕੇ ਅਤੇ ਹਾਂਗ ਕਾਂਗ ਦੀ ਆਰਥਿਕ ਸਫਲਤਾ ਨੂੰ ਵਧਾਇਆ ਜਾ ਸਕੇ।

ਵਿੱਤ ਸਕੱਤਰ ਹੋਣ ਦੇ ਨਾਤੇ, ਮੈਂ ਹਾਂਗ ਕਾਂਗ ਦੇ ਅਨੁਕੂਲ ਵਪਾਰਕ ਮਾਹੌਲ ਨੂੰ ਬਣਾਈ ਰੱਖਣ, ਸਾਡੇ ਵੱਡੇ ਉਦਯੋਗਾਂ ਦੇ ਫਾਇਦਿਆਂ ਨੂੰ ਮਜ਼ਬੂਤ ਕਰਨ ਅਤੇ ਇਸਦੇ ਨਾਲ ਹੀ ਨਵੇਂ ਮਾਰਕੀਟ ਖੋਲ੍ਹਣ ਅਤੇ ਨਵੇਂ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਨਾਲ ਹਾਂਗ ਕਾਂਗ ਦੀ ਆਰਥਿਕਤਾ ਨੂੰ ਵਿਭਿੰਨ ਬਣਾਉਣ ਲਈ ਕੋਸ਼ਿਸ਼ ਕਰਾਂਗਾ, ਤਾਂ ਜੋ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਆਰਥਿਕ ਤਰੱਕੀ ਦੇ ਲਾਭਾਂ ਨੂੰ ਸਾਂਝਾ ਕਰਨ ਦੇ ਯੋਗ ਹੋਣ ਅਤੇ ਨੌਜਵਾਨਾਂ ਲਈ ਗੁਣਵੱਤਾ ਭਰਪੂਰ ਨੌਕਰੀਆਂ ਦੇ ਹੋਰ ਵਿਕਲਪ ਹੋਣ।

ਮੈਂ ਇੱਕ ਵਿੱਤੀ ਸੰਤੁਲਨ ਪ੍ਰਾਪਤ ਕਰਨ, ਵੱਖ-ਵੱਖ ਸਰਕਾਰੀ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਲਈ ਜਨਤਕ ਸਰੋਤਾਂ ਨੂੰ ਲਚਕੀਲੇ ਢੰਗ ਨਾਲ ਸਮਰਪਿਤ ਕਰਨ ਅਤੇ ਕਮਿਊਨਿਟੀ ਦੀਆਂ ਲੋੜਾਂ ਦੇ ਅਨੁਕੂਲ ਜਨਤਕ ਸੇਵਾਵਾਂ ਪ੍ਰਦਾਨ ਕਰਨ ਅਤੇ ਹਾਂਗ ਕਾਂਗ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦਾ ਯਤਨ ਕਰਾਂਗਾ। ਜ਼ਮੀਨੀ ਪੂਰਤੀ ਲਈ, ਮੈਂ ਹਾਂਗ ਕਾਂਗ ਦੇ ਆਰਥਿਕ ਵਿਕਾਸ, ਰਿਹਾਇਸ਼ ਦੇ ਨਾਲ-ਨਾਲ ਲੋਕਾਂ ਦੀ ਰੋਜ਼ੀ-ਰੋਟੀ ਨੂੰ ਬਿਹਤਰ ਬਣਾਉਣ ਲਈ ਸਾਡੀਆਂ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਜ਼ਮੀਨੀ ਸਰੋਤ ਮੁਹੱਈਆ ਕਰਾਉਣ ਲਈ ਸਬੰਧਤ ਵਿਭਾਗਾਂ ਦੀ ਅਗਵਾਈ ਕਰਾਂਗਾ।

ਮੇਰੇ ਕੰਮ ਕਰਨ ਦੀਆਂ ਨੀਤੀਆਂ ਬਾਰੇ ਆਪਣੇ ਵਿਚਾਰ ਈਮੇਲ ਜਾਂ ਹੋਰ ਚੈਨਲ ਰਾਹੀਂ ਦੱਸਣ ਲਈ ਤੁਹਾਡਾ ਸਵਾਗਤ ਹੈ। ਤੁਹਾਡਾ ਧੰਨਵਾਦ!

ਚੈਨ ਮੋ-ਪੋ, ਪੌਲพ

ਵਿੱਤ ਸਕੱਤਰ

ਭੂਮਿਕਾ


ਵਿੱਤ ਸਕੱਤਰ

ਵਿੱਤ ਸਕੱਤਰ ਦੀ ਮੁੱਢਲੀ ਜ਼ਿੰਮੇਵਾਰੀ ਵਿੱਤੀ, ਮੁਦਰਾ, ਆਰਥਿਕ, ਵਪਾਰ, ਵਿਕਾਸ, ਰਿਹਾਇਸ਼, ਟਰਾਂਸਪੋਰਟ, ਲੌਜਿਸਟਿਕਸ, ਨਵੀਨਤਾ ਅਤੇ ਟੈਕਨਾਲੋਜੀ ਦੇ ਨਾਲ-ਨਾਲ ਉਦਯੋਗਿਕ ਮਾਮਲਿਆਂ ਦੀ ਨੀਤੀ ਬਣਾਉਣ ਅਤੇ ਲਾਗੂ ਕਰਨ ਵਿੱਚ ਮੁੱਖ ਕਾਰਜਕਾਰੀ ਦੀ ਸਹਾਇਤਾ ਕਰਨਾ ਹੈ। ਵਿੱਤ ਸਕੱਤਰ ਹਾਂਗ ਕਾਂਗ ਮੁਦਰਾ ਅਥਾਰਟੀ ਦੀ ਸਹਾਇਤਾ ਨਾਲ ਐਕਸਚੇਂਜ ਫੰਡ 'ਤੇ ਨਿਯੰਤਰਣ ਦਾ ਅਭਿਆਸ ਕਰਦਾ ਹੈ ਅਤੇ ਕਾਰਜਕਾਰੀ ਕੌਂਸਲ ਦਾ ਮੈਂਬਰ ਹੁੰਦਾ ਹੈ।

ਵਿੱਤ ਸਕੱਤਰ ਸਰਕਾਰੀ ਬਜਟ ਦਾ ਇੰਚਾਰਜ ਵੀ ਹੁੰਦਾ ਹੈ ਅਤੇ ਹਰ ਸਾਲ ਸਰਕਾਰ ਦੇ ਮਾਲੀਏ ਅਤੇ ਖਰਚੇ ਦੇ ਅੰਦਾਜ਼ੇ ਵਿਧਾਨ ਪ੍ਰੀਸ਼ਦ ਦੇ ਸਾਹਮਣੇ ਰੱਖਣ ਲਈ ਜਨਤਕ ਵਿੱਤ ਆਰਡੀਨੈਂਸ ਦੇ ਅਧੀਨ ਜ਼ਿੰਮੇਵਾਰ ਹੁੰਦਾ ਹੈ। ਵਿੱਤ ਸਕੱਤਰ ਸਾਲਾਨਾ ਬਜਟ ਭਾਸ਼ਣ ਵਿੱਚ ਟਿਕਾਊ ਆਰਥਿਕ ਵਿਕਾਸ ਲਈ ਸਰਕਾਰ ਦੇ ਦ੍ਰਿਸ਼ਟੀਕੋਣ ਅਤੇ ਨੀਤੀਆਂ ਦੀ ਰੂਪਰੇਖਾ ਪੇਸ਼ ਕਰਦਾ ਹੈ, ਬਜਟ ਪ੍ਰਸਤਾਵ ਪੇਸ਼ ਕਰਦਾ ਹੈ ਅਤੇ ਵਿਨਿਯੋਜਨ ਬਿੱਲ ਨੂੰ ਅੱਗੇ ਵਧਾਉਂਦਾ ਹੈ, ਜੋ ਬਜਟ ਵਿੱਚ ਸਾਲਾਨਾ ਖਰਚ ਪ੍ਰਸਤਾਵਾਂ ਨੂੰ ਕਾਨੂੰਨੀ ਪ੍ਰਭਾਵ ਦਿੰਦਾ ਹੈ।

ਉੱਪ ਵਿੱਤ ਸਕੱਤਰ

ਉੱਪ ਵਿੱਤ ਸਕੱਤਰ ਦੀ ਮੁੱਢਲੀ ਜਿੰਮੇਵਾਰੀ ਕਰਾਸ-ਬਿਊਰੋਕਸ/ਵਿਭਾਗੀ ਨੀਤੀਆਂ ਨੂੰ ਬਣਾਉਣ ਅਤੇ ਲਾਗੂ ਕਰਨ ਵਿੱਚ ਵਿੱਤ ਸਕੱਤਰ ਦੀ ਸਹਾਇਤਾ ਕਰਨਾ ਅਤੇ ਉਸਦੇ ਚਾਰਜ ਅਧੀਨ ਨੀਤੀ ਬਿਊਰੋ ਦੀ ਨਿਗਰਾਨੀ ਕਰਨਾ ਹੈ। ਉੱਪ ਵਿੱਤ ਸਕੱਤਰ ਕਾਰਜਕਾਰੀ ਕੌਂਸਲ ਦੇ ਮੈਂਬਰ ਵਜੋਂ ਨੀਤੀ ਬਣਾਉਣ ਵਿੱਚ ਮੁੱਖ ਕਾਰਜਕਾਰੀ ਦੀ ਸਹਾਇਤਾ ਕਰਦਾ ਹੈ ਅਤੇ ਮੁੱਖ ਕਾਰਜਕਾਰੀ ਅਤੇ ਵਿੱਤ ਸਕੱਤਰ ਦੁਆਰਾ ਨਿਰਦੇਸ਼ਿਤ ਕੀਤੇ ਵਿਸ਼ੇਸ਼ ਨੀਤੀ ਖੇਤਰਾਂ ਜਾਂ ਪ੍ਰੋਜੈਕਟਾਂ ਦਾ ਚਾਰਜ ਸੰਭਾਲਦਾ ਹੈ।

ਉੱਪ ਵਿੱਤ ਸਕੱਤਰ ਵਿਧਾਨ ਪ੍ਰੀਸ਼ਦ, ਹੋਰ ਸਟੇਕਹੋਲਡਰਾਂ, ਜਨਤਾ ਦੇ ਮੈਂਬਰਾਂ ਅਤੇ ਮੀਡੀਆ ਦੇ ਵਿਚਾਰਾਂ ਨੂੰ ਸ਼ਾਮਲ ਕਰਨ ਅਤੇ ਨੀਤੀਆਂ ਦੀ ਵਿਆਖਿਆ ਕਰਨ ਲਈ ਜ਼ਿੰਮੇਵਾਰ ਹੈ। ਇਸ ਤੋਂ ਇਲਾਵਾ, ਜਦੋਂ ਵਿੱਤ ਸਕੱਤਰ ਆਪਣੇ ਕਰਤੱਵਾਂ ਨੂੰ ਨਿਭਾਉਣ ਦੇ ਯੋਗ ਨਹੀਂ ਹੁੰਦਾ ਹੈ ਤਾਂ ਉੱਪ ਵਿੱਤ ਸਕੱਤਰ ਵਿੱਤ ਸਕੱਤਰ ਦੀ ਪਦਵੀ 'ਤੇ ਨਿਯੁਕਤ ਹੋਣ ਲਈ ਅਧਿਕਾਰਤ ਹੁੰਦਾ ਹੈ।้

Photo

ਜੀਵਨੀ


CHAN Mo-po, Paul   ਵਿੱਤ ਸਕੱਤਰ

ਚੈਨ ਮੋ-ਪੋ, ਪੌਲ, ਜੀ.ਬੀ.ਐਮ., ਜੀ.ਬੀ.ਐਸ., ਐਮ.ਐਚ., ਜੇ.ਪੀ

ਸ਼੍ਰੀਮਾਨ ਚੈਨ ਇੱਕ ਸਰਟੀਫਾਈਡ ਪਬਲਿਕ ਅਕਾਊਂਟੈਂਟ ਹਨ। ਉਹ ਹਾਂਗ ਕਾਂਗ ਇੰਸਟੀਚਿਊਟ ਆਫ ਸਰਟੀਫਾਈਡ ਪਬਲਿਕ ਅਕਾਊਂਟੈਂਟਸ ਦੇ ਸਾਬਕਾ ਪ੍ਰਧਾਨ ਹਨ।

ਸਰਕਾਰ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਚੈਨ ਨੇ ਵਿਧਾਨ ਪ੍ਰੀਸ਼ਦ ਦੇ ਮੈਂਬਰ ਅਤੇ ਲੀਗਲ ਏਡ ਸਰਵਿਸਿਜ਼ ਕੌਂਸਲ ਦੇ ਚੇਅਰਮੈਨ ਸਮੇਤ ਕਈ ਜਨਤਕ ਸੇਵਾ ਅਹੁਦਿਆਂ 'ਤੇ ਕੰਮ ਕੀਤਾ।

ਚੈਨ ਨੇ ਜੁਲਾਈ 2012 ਤੋਂ ਜਨਵਰੀ 2017 ਤੱਕ ਵਿਕਾਸ ਸਕੱਤਰ ਵਜੋਂ ਸੇਵਾ ਨਿਭਾਈ। ਉਹ 2017 ਤੋਂ ਵਿੱਤ ਸਕੱਤਰ ਹਨ।

   
     
Wong Wai-lun, Michael   ਉੱਪ ਵਿੱਤ ਸਕੱਤਰ

ਵੋਂਗ ਵਾਈ-ਲੁਨ, ਮਾਈਕਲ, ਜੀ.ਬੀ.ਐਸ., ਜੇ.ਪੀ

ਸ਼੍ਰੀਮਾਨ ਵੋਂਗ 1985 ਵਿੱਚ ਸਰਕਾਰ ਦੀ ਪ੍ਰਬੰਧਕੀ ਸੇਵਾ ਵਿੱਚ ਸ਼ਾਮਲ ਹੋਏ ਅਤੇ 2017 ਵਿੱਚ ਪ੍ਰਸ਼ਾਸਨਿਕ ਅਧਿਕਾਰੀ ਸਟਾਫ ਗ੍ਰੇਡ A1 ਦੇ ਰੈਂਕ ਤੱਕ ਪਹੁੰਚੇ। ਉਹਨਾਂ ਵੱਖ-ਵੱਖ ਬਿਊਰੋ ਅਤੇ ਵਿਭਾਗਾਂ ਵਿੱਚ ਸੇਵਾ ਕੀਤੀ। ਉਹਨਾਂ ਨੂੰ 2009 ਵਿੱਚ ਸੂਚਨਾ ਸੇਵਾਵਾਂ ਦਾ ਨਿਰਦੇਸ਼ਕ, 2014 ਵਿੱਚ ਮਰੀਨ ਦਾ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਸੀ ਅਤੇ ਉਹ 2015 ਤੋਂ 2017 ਤੱਕ ਵਿਕਾਸ (ਯੋਜਨਾ ਅਤੇ ਜ਼ਮੀਨ) ਦੇ ਸਥਾਈ ਸਕੱਤਰ ਰਹੇ ਹਨ।

ਵੋਂਗ ਨੇ ਜੁਲਾਈ 2017 ਤੋਂ ਜੂਨ 2022 ਤੱਕ ਵਿਕਾਸ ਸਕੱਤਰ ਵਜੋਂ ਸੇਵਾ ਨਿਭਾਈ। ਉਨ੍ਹਾਂ ਨੂੰ 1 ਜੁਲਾਈ 2022 ਨੂੰ ਉੱਪ ਵਿੱਤ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ।


BrandHK | 香港品牌